18/02/2024
ਡੇਅਰੀ ਫਾਰਮਿੰਗ,
ਪੀ ਡੀ ਐਫ ਏ ਦੇ ਹਰ ਮੇਲੇ ਤੋਂ ਬਾਅਦ ਭਵਿੱਖ ਦੇ ਨਵੇਂ ਡੇਅਰੀ ਫਾਰਮਰ
(budding dairy farmers),
ਅੱਖਾਂ ਚ ਡੱਬੀਆਂ ਜਾਂ ਜਰਸੀ ਗਾਵਾਂ ਦੇ ਸੁਪਨੇ ਲਈ,
ਦਿਲ ਚ ਚਾਅ, ਡਰ ਤੇ ਬੁਲਾਂ ਤੇ ਥੋੜੇ ਜਿਹੇ ਸੁਆਲ ਲਈ ਅਕਸਰ ਇਧਰ ਉਧਰ ਮਿਲ ਈ ਜਾਂਦੇ ਹਨ ।
ਉਨਾ ਛੋਟੇ ਵੀਰ ਭਰਾਵਾਂ ਲਈ ਆਪਣੇ
10 ਗਾਵਾਂ ਤੋਂ 250 ਗਾਵਾਂ ਤੱਕ ਦੇ ਸਫਰ ਚੋਂ
ਕੁਝ ਭਾਵਨਾਵਾਂ ਤੇ ਕੁਝ ਟੈਕਨੀਕਲ ਤੇ ਧਿਆਨ ਰੱਖਣਯੋਗ ,
ਕੁਝ ਹੌਸਲਾ ਵਧਾਊ
ਗੱਲਾਂ ਸਾਂਝੀਆਂ ਕਰਨ ਦੀ ਭਾਵਨਾ ਮਨ ਚ ਉਠਦੀ ਹੈ, ਪ੍ਰਮਾਤਮਾ ਨੇ ਊਰਜਾ ਬਖਸ਼ੀ ਤਾਂ ਸ਼ੇਅਰ ਕਰਦਾ ਰਹਾਂਗਾ।।
ਸ਼ੁਰੂ ਤੋਂ ਸ਼ੁਰੂ ਕਰਦੇ ਹਾਂ,
ਸਾਨੂੰ ਇਹ ਬਹੁਤ ਪਿਆਰਾ ਜਿਹਾ ਕੰਮ (ਧੰਦਾ,ਬਿਜਨੇਸ) ਕਰਦਿਆਂ ਨੂੰ 22 ਸਾਲ ਹੋ ਗਏ ਹਨ। 11 ਮਈ 2001 ਨੂੰ ਪਹਿਲੀ ਐਚ ਐਫ ਗਾਂ ਸਾਡੇ ਘਰ ਰੱਬ ਨੇ ਭੇਜੀ ਸੀ,
ਅਸਲ ਚ ਦੋ ਗਾਵਾਂ ਦਾ ਜੋੜਾ ਸੀ,ਪਹਿਲੀ ਗਾਂ ਨੇ 25-26 ਕਿਲੋ ਦੁੱਧ ਦੋ ਟਾਈਮ ਦਾ ਦੇਣਾ, ਤੇ ਦੂਜੀ ਨੇ ਸਿਰਫ 14-15 ਕਿੱਲੋ।
ਪਰ ਪਹਿਲੀ ਗਾਂ ਨੇ ਸਾਰਿਆਂ ਦਾ ਹੌਸਲਾ ਬੁਲੰਦ ਕਰ ਦਿਤਾ ਕਿ ਇਹ ਗਾਵਾਂ ਦੁਧ ਦੇ ਸਕਦੀਆਂ ਹਨ, ( ਮਤਲਬ ਜੇਬਾਂ ਵੀ ਭਰ ਸਕਦੀਆਂ ਹਨ)।
ਫਿਰ ਗਾਵਾਂ ਆਉਦੀਆਂ ਗਈਆਂ, ਦਸ ਗਾਵਾਂ ਦਾ ਟੀਚਾ ਰੱਖਿਆ ਸੀ, ਕਦੇ ਇਕ ਆਉਂਦੀ ਤੇ ਕਦੇ ਦੋ ਦਾ ਜੋੜਾ, ਕੰਨਾਂ ਚ ਟੈਗ ਜਾਂ ਟੋਕਨ ਪਾਉਣ ਦਾ ਰਿਵਾਜ ਉਦੋਂ ਨਹੀਂ ਸੀ, ਸਾਰੀਆਂ ਦੇ ਨਾਮ ਹੀ ਰੱਖਦੇ ਗਏ, ਅਗਲੀ ਗਾਂ ਜਿਹੜੀ ਆਈ ਉਹਦਾ ਨਾਂ ਕਪਲਾ ਰੱਖਿਆ ਕਿਉਂਕਿ ਓਹ ਓਨਾ ਟਾਈਮਾ ਚ 27-28 ਕਿਲੋ ਦੁੱਧ ਦੇ ਦਿੰਦੀ ਸੀ,ਫੇਰ ਫੌਜਣ ਆਈ, ਉਸ ਤੋਂ ਅਗਲੀਆਂ ਦਾ ਨਾਮ ਕੋਕਰੀ, ਫਿਰ ਪੈਪਸੀ , ਕੰਮੋ, ਜਰਸੀ, ਫਿਰ ਇਕ ਦਾ ਨਾਮ ਥੈਲੋ ਰੱਖਿਆ,
ਸਾਰੀਆਂ ਗਾਵਾਂ ਚੀਮਨੇ ਵਾਲੇ ਬਿਲੂ ਬਾਈ (ਅਮਰਜੀਤ ਸਿੰਘ ਚੀਮਨਾ) ਤੋਂ ਹੀ ਖਰੀਦੀਆਂ,ਬਿਲੂ ਬਾਈ ਨੂੰ ਬਰੀਡ ਦੀ ਪਰਖ ਬਹੁਤ ਸੀ, ਗਾਵਾਂ ਖਰੀਦਣ ਨਾ ਕਦੇ ਮੰਡੀ ਗਏ ਨਾ ਕਿਸੇ ਦੇ ਘਰ । ਮੰਡੀ ਦਾ ਜਿਵੇਂ ਪਤਾ ਈ ਨਹੀਂ ਸੀ ਕਿ ਕੀ ਹੁੰਦੀ ਆ।
ਕਹਿਣ ਨੂੰ ਭਾਵੇਂ ਕਹਿ ਦਿੰਦੇ ਹਾਂ ਕਿ ਕਲਯੁਗ ਆ, ਕਿਸੇ ਤੇ ਭਰੋਸਾ ਕਰਨ ਦਾ ਟਾਈਮ ਨਹੀਂ, ਪਰ ਲੰਬੇ ਅਰਸੇ ਚ ਭਰੋਸੇ ਦੇ ਹੀ ਬੇੜੇ ਪਾਰ ਹੁੰਦੇ ਹਨ, ਜਿਹੜਾ ਕਿਸੇ ਤੇ ਭਰੋਸਾ ਨੀ ਕਰਦਾ, ਉਹ ਫਿਰ ਰੱਬ ਤੇ ਭਰੋਸਾ ਵੀ ਨਹੀਂ ਕਰ ਸਕਦਾ ਤੇ ਆਪਣੇ ਆਪ ਤੇ ਵੀ ਨਹੀਂ।
ਨਵੇਂ ਫਾਰਮਰਾਂ ਲਈ - ਮੇਰੀ ਸੋਚ ਅੁਨਸਾਰ ਸਾਰੀਆਂ ਗਾਵਾਂ ਦੀ ਹੀ, ਤੇ ਮੇਰੇ ਤਜਰਬੇ ਅੁਨਸਾਰ ਐਚ ਐਫ ਗਾਵਾਂ ਦੀ ਦੁੱਧ ਦੇਣ ਦੀ ਸਮਰੱਥਾ ਅਪਰ-ਅਪਾਰ ਹੈ,
ਕੀ ਕਿਹਾ 30 ?,
40 ?, 50 ?, 60 ?,
70 ?, ਹੈਂ 79 ?
ਰੱਬ ਦੀ ਕਿਰਪਾ ਨਾਲ ਬੜਾ ਸੌਖਾ
(ਉਹ ਹੀ ਦੱਸਿਆ,ਜੋ ਉਸ ਨੇ ,ਉਨਾਂ ਨੇ ਸਾਨੂੰ ਦਿਤਾ)
ਨਹੀ ਤਾਂ ਜਾਪਾਨ ਦੀ ਇਕ Currywebb ਨਾਂ ਦੀ ਗਾਂ ਨੇ 105.28 ਕਿਲੋ ਰੋਜਾਨਾ ਦੀ ਔਸਤ ਨਾਲ 38429 ਕਿਲੋਗਰਾਮ ਦੁੱਧ ਪੂਰੇ ਇਕ ਸਾਲ ਚ ਦੇ ਕੇ ਬਰੀਡ ਦਾ ਰਿਕਾਰਡ ਤੋੜਿਆ ਹੈ
ਆਪਾਂ ਆਪਣੀ ਦੁੱਧ ਲੈਣ ਦੀ ਸਮਰੱਥਾ ਵਧਾਉਣੀ ਹੈ।
ਗਾਵਾਂ ਦੇ ਖਾਣ ਲਈ ਤੇ ਰਹਿਣ-ਸਹਿਣ ਲਈ ਹੋਰ ਕਿੰਨਾ ਤੇ ਕਿਵੇਂ
ਵਧੀਆ ਤੋਂ ਵਧੀਆ ਕਰ ਸਕਦੇ ਹਾਂ,
ਇਹ ਦਿਨੇ ਜਾਗਦੇ ਹੋਏ ਵੀ ਸੋਚਣਾ ਹੈ,
ਤੇ ਰਾਤ ਨੂੰ ਸੁਪਨਿਆਂ ਚ ਵੀ।
ਤੇ ਦੂਸਰਾ ਗਾਂ ਇਕ ਇਮੋਸ਼ਨਲ ਪ੍ਰਾਣੀ ਹੈ, ਆਪਣੀਆਂ ਭਾਵਨਾਵਾਂ ਨੂੰ ਵੀ ਉਸ ਨਾਲ ਜੋੜਨਾ ਪਵੇਗਾ, ਨਹੀਂ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਵੀ ਏਸ ਕੰਮ ਚੋਂ ਫੇਲ ਹੋ ਕੇ ਗਈਆਂ ਹਨ।
ਜੇ ਤੁਹਾਡੇ ਦਿਲ ਚ ਗਾਂ ਲਈ ਭਾਵਨਾ ਨਹੀਂ ਤਾਂ ਜਰਾ ਬਚ ਕੇ !
105.28 ਕਿਲੋ ਵਾਲੀ Currywebb ਗਾਂ ਦੇਖਣ ਲਈ ਹੇਠਾਂ ਕਲਿਕ ਕਰੋ।
https://www.holsteininternational.com/en/story/unique-news-from-japan-supersire-daughter-currywebb-pulverizes-world-record-for-milk #:~:text=This%20year%2C%20the%20Supersire%20daughter,away%20the%20new%20world%20champion!
Photo courtesy - STGenetics