19/07/2026
ਉਝ ਮੈਂ ਸ਼ਾਇਰ ਆ ਸ਼ਾਇਰ
ਬਦਸੂਰਤ ਜਾ ਚਿਹਰਾ ਮੇਰਾ
ਅੱਧੀ ਦਾੜੀ, ਕਾਲੇ ਕੱਪੜੇ
ਉੰਝ ਮੈਂ ਸ਼ਾਇਰਾ ਸ਼ਾਇਰ
ਕਦੇ ਵੀ ਮੇਰਾ ਦਿਲ ਨਾ ਟੁੱਟਿਆ
ਕਦੇ ਵੀ ਮੈਨੂੰ ਇਸ਼ਕ ਨਾ ਹੋਇਆ
ਮੁਹੱਬਤ ਹੋਈ ਬਹੁਤ ਵਾਰੀ
ਸਾਡੇ ਵੱਲੀ ਹਾਮੀ ਰਹੀ ਏ
ਉਧਰੋਂ ਕਦੇ ਇਸ਼ਾਰਾ ਨਾ ਹੋਇਆ
ਉੰਝ ਮੈਂ ਸ਼ਾਇਰ ਆ ਸ਼ਾਇਰ
ਕੁਦਰਤ ਦੇ ਮੈਂ ਕਰੀਬ ਹੋ
ਅੰਬਰਾਂ ਚ ਉਡਾਰੀ ਲਾਉਣੀ ਚਾਹੀ
ਉਹ ਵੀ ਕਬੂਲ ਨ ਹੋਇਆ
ਹਵਾ ਦਾ ਬੁੱਲਾ ਕੋਲੋਂ ਮੋਇਆ
ਘਰਦਿਆਂ ਨੇ ਕੱਲਾ ਕੱਲਾ ਖੰਭ ਖੋਇਆ
ਉਝ ਮੈਂ ਸ਼ਾਇਰ ਆ ਸ਼ਾਇਰ
ਚੱਕ ਕਲਮ ਕੱਟ ਵੱਢ ਕੇ
ਮੈਂ ਸ਼ੇਅਰ ਲਿਖਣੇ ਲੱਗਾ
ਉਹ ਵੀ ਬਹੁਤਾ ਟਾਈਮ ਨਾ ਚੱਲੇ
ਹੱਥੋਂ ਮੇਰੇ ਕਲਮੇ ਛੁੱਟੀ
ਆਖਰੀ ਸੀ ਉਹ ਵੀ ਟੁੱਟੀ
ਹੁਣ ਲੋਕੀ ਮੇਣੇ ਮਾਰਨ
ਨਾ ਤੂੰ ਸ਼ਾਇਰ ਬਣਿਆ
ਨਾ ਬਣਿਆ ਆਸ਼ਿਕ
ਨਾ ਤੈਨੂੰ ਰੱਬ ਮਿਲਿਆ
ਹਾਂਸ ਤੈਨੂੰ ਗਵਾਰਾਂ ਚ ਗਿਣਿਆ
ਉੰਝ ਤੂੰ ਸ਼ਾਇਰਾਂ ਸ਼ਾਇਰ
Tolla yaara da