11/09/2026
ਜ਼ਮੀਨੀ ਪੱਧਰ ’ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਕੰਮ | ਲੁਧਿਆਣਾ ਦੇ ਜਲ ਬੁਨਿਆਦੀ ਢਾਂਚੇ ਨੂੰ ਮਿਲ ਰਹੀ ਨਵੀਂ ਮਜ਼ਬੂਤੀ 💧🚧
--
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਅਤੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਓਜਸਵੀ ਅਲੰਕਾਰ, ਆਈਏਐਸ ਜੀ ਦੀ ਰਹਿਨੁਮਾਈ ਹੇਠ, ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ. ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਲੁਧਿਆਣਾ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਗੁਣਵੱਤਾ, ਸੁਰੱਖਿਆ ਅਤੇ ਲੋਕਾਂ ਦੀ ਸਹੂਲਤ ਨੂੰ ਪਹਿਲ ਦਿੰਦਿਆਂ ਲਗਾਤਾਰ ਅੱਗੇ ਵੱਧ ਰਿਹਾ ਹੈ। ਇਸ ਦੌਰਾਨ ਜਿੱਥੇ ਪਾਈਪਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਉੱਥੇ ਸੜਕਾਂ ਦੀ ਬਹਾਲੀ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ। ਮਾਡਲ ਟਾਊਨ–ਦੁੱਗਰੀ, ਸ਼ਮਸ਼ਾਨ ਘਾਟ ਰੋਡ ਅਤੇ ਕਿਚਲੂ ਨਗਰ ਰੋਡ ਸਮੇਤ ਵੱਖ-ਵੱਖ ਮੁੱਖ ਸਥਾਨਾਂ ’ਤੇ ਕੰਮ ਪ੍ਰਗਤੀ ਅਧੀਨ ਹੈ।
ਪ੍ਰੋਜੈਕਟ ਪੂਰਾ ਹੋਣ ਤੋਂ ਪਹਿਲਾਂ ਗੁਣਵੱਤਾ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਪਾਈਪਲਾਈਨ ਦੀ ਹਾਈਡ੍ਰੋਟੈਸਟਿੰਗ ਵਿਵਸਥਿਤ ਅਤੇ ਨਿਰਧਾਰਤ ਸਮੇਂ ਅਨੁਸਾਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਨਜ਼ੂਰਸ਼ੁਦਾ ਤਕਨੀਕੀ ਮਾਪਦੰਡਾਂ ਅਨੁਸਾਰ ਸੜਕਾਂ ਦੀ ਬਹਾਲੀ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਲੋੜੀਂਦੀਆਂ ਤਕਨੀਕੀ ਜਾਂਚਾਂ ਤੇ ਕੁਆਲਿਟੀ ਕੰਟਰੋਲ ਉਪਾਅ ਵੀ ਯਕੀਨੀ ਬਣਾਏ ਜਾ ਰਹੇ ਹਨ।
ਪੀਆਈਯੂ ਅਤੇ ਤਕਨੀਕੀ ਟੀਮਾਂ ਵੱਲੋਂ ਪਾਈਪਲਾਈਨ ਟੈਸਟਿੰਗ, ਸੜਕਾਂ ਦੀ ਬਹਾਲੀ, ਸਾਈਟ ਸੁਰੱਖਿਆ, ਟ੍ਰੈਫਿਕ ਪ੍ਰਬੰਧਨ ਅਤੇ ਲੋਕਾਂ ਦੀ ਸਹੂਲਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਤਾਂ ਜੋ ਪ੍ਰੋਜੈਕਟ ਦਾ ਕੰਮ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਅੱਗੇ ਵਧੇ ਅਤੇ ਸ਼ਹਿਰ ਵਾਸੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਤੋਂ ਘੱਟ ਰੱਖਿਆ ਜਾ ਸਕੇ।
WaterInfrastructure PublicSafety QualityFirst SafeInfrastructure CleanWaterForAll