25/08/2025
ਸਰਤਾਜ ਕਣਕ ਬਾਰੇ ਜਾਣਕਾਰੀ
ਤੁਹਾਡਾ ਤਾਜ਼ ਰਾਸ਼ੀ ਦਾ ਸਰਤਾਜ
ਸਾਡਾ ਸਰਤਾਜ ਸਿਗਨੀਫਕਿੰਟਲੀ ਹਾਈਅਰ ਈਲਡ ਪ੍ਰਡਕਟ ਹੈ।
1. ਸਰਤਾਜ ਦੀ ਸਪਾਈਕ ਭਾਵ ਬੱਲ਼ੀ ਲੰਬੀ ਹੈ ਅਤੇ ਮੋਟੀ ਵੀ ਹੈ | ਇਸ ਵਿਚ ਸਪਾਇਕਲੇਟ 21-23 ਦੂਜਿਆਂ ਬੀਜਾਂ ਵਿਚ 17-19 -21 ਹੁੰਦੇ ਹਨ। 3.75 ਐਵਰਜ ਸਪਾਇਕਲਾਈਟ ਦਾਣੇ ਆਉਂਦੇ ਹਨ। ਸਰਤਾਜ ਦੀ ਇਕ ਬੱਲੀ ਵਿਚ 90-100 ਦਾਣੇ।
2. ਸਰਤਾਜ ਦਾ ਟੈਸਟ ਵੇਟ ਸਭ ਤੋਂ ਜ਼ਿਆਦਾ ਹੈ | ਟੈਸਟ ਵੇਟ ਭਾਵ 1000 ਦਾਣੇ ਦਾ ਵਜ਼ਨ | ਸਰਤਾਜ ਦੇ 1000 ਦਾਣੇ ਦਾ ਵੇਟ 48 ਗ੍ਰਾਮ ਹੈ। ਸਿਗਨੀਫਿਕੈਂਟ ਇਸਦਾ ਵੇਟ ਜ਼ਿਆਦਾ ਆਉਂਦਾ ਹੈ । ਮੰਡੀ ਚ ਕਣਕ ਦੀ ਤੁਲਾਈ ਸਮੇ ਇਸਦਾ 50 ਕਿੱਲੋ ਗੱਟਾ ਭਰਨ ਤੋ ਬਾਅਦ ਵੀ ਉਪਰੋ ਗੱਟਾ ਇੱਕ ਗਿੱਠ ਜਿੰਨਾ ਖਾਲੀ ਰਹਿੰਦਾ ਹੈ। ਇਸਤੋ ਵੀ ਇਸਦੇ ਵਜ਼ਨ ਦਾ ਹਿਸਾਬ ਲਗਦਾ ਹੈ। ਦੂਜੀਆਂ ਕਣਕਾਂ ਦਾ ਅੱਧੀ ਗਿੱਠ ਬੋਰੀ ਉਪਰ ਤੋ ਖਾਲੀ ਰਹਿੰਦਾ ਹੈ
3. ਇਨੀਸ਼ੀਅਲ ਹੀਟ ਅਤੇ ਟਰਮੀਨਲ ਹੀਟ ਪ੍ਰਤੀ ਸ਼ਹਿਣਸ਼ੀਲ ਹੈ| ਸਰਤਾਜ ਦਾ ਪੱਤਾ ਡਾਰਕ ਕਲਰ ਅਤੇ ਪੱਤਾ ਮੋਟਾ ਹੋਣ ਕਾਰਨ ਸਰਤਾਜ ਉੱਤੇ ਗਰਮੀ ਦਾ ਅਸਰ ਘੱਟ ਹੁੰਦਾ ਹੈ|
4. ਸਰਤਾਜ ਦੀ ਪੈਟਾਬੀਲਿਟੀ ਭਾਵ ਖਾਣ ਚ ਕੁਆਲਿਟੀ ਬਹੁਤ ਪੱਧਰੀ ਤੇ ਚੰਗੀ ਹੈ| ਕਾਰਨ ਇਸਦੀ ਹਾਰਡਨੈਸ ਜਿਆਦਾ ਹੈ| ਯੂਨੀਵਰਸਿਟੀ ਦੀਆ ਮਸ਼ੀਨਾਂ ਨਾਲ ਹਾਰਡਨੈਸ ਚੈਕ ਕੀਤੀ ਜਾਂਦੀ ਹੈ। ਸਰਤਾਜ ਨੂੰ ਤੁਸੀ ਦੰਦ ਹੇਠ ਚੱਬਕੇ ਦੇਖ ਸਕਦੇ ਹੋ। ਹਾਰਡਨੈਸ ਜ਼ਿਆਦਾ ਦੇ ਕਾਰਨ ਸਟਾਰਚ ਜਿਆਦਾ ਸਰਤਾਜ ਵਿਚੋਂ ਸਿਟਾਰਜ ਜ਼ਿਆਦਾ ਨਿਕਲਦਾ ਤੇ ਆਟਾ ਗੁੰਨਦੇ ਸਮੇ ਪਾਣੀ ਜ਼ਿਆਦਾ ਪੈਂਦਾ ਹੈ ਸਰਤਾਜ ਦੇ ਆਟੇ ਵਿਚ ਇਸ ਕਰਕੇ ਸਰਤਾਜ ਦੀ ਰੋਟੀ ਪੋਲੀ ਬਣਦੀ ਅਤੇ ਸਵੇਰੇ ਸਰਤਾਜ ਦੇ ਆਟੇ ਦੀ ਬਣੀ ਰੋਟੀ ਜਦੋਂ ਸ਼ਾਮ ਨੂੰ ਖਾਂਦੇ ਹਾਂ ਤਾਂ ਇਸ ਤ,ਆ ਲੱਗਦਾ ਹੈ ਜਿਵੇਂ ਥੋੜਾ ਟਾਇਮ ਪਹਿਲਾਂ ਬਣੀ ਰੋਟੀ ਹੈ