28/08/2025
ਕਿਸਾਨ ਅੰਦੋਲਨ ਦੌਰਾਨ ਕੁਝ ਟੁਕੜਬੋਚ ਲੀਡਰਾਂ ਦੀਆਂ ਕਰਤੂਤਾਂ ਕਾਰਨ ਸਾਰੇ ਕਿਸਾਨ ਭਾਈਚਾਰੇ ਨੂੰ ਗੱਲਾਂ ਕਰਨ ਵਾਲੇ, ਜਿਨ੍ਹਾਂ ਦਾ ਕਿਸਾਨੀ ਨਾਲ ਦੂਰ ਤੱਕ ਦਾ ਵਾਸਤਾ ਨਹੀਂ ਸੀ ਉਹਨਾਂ ਨੇ ਵੀ ਆਪਣੀਆਂ ਕਾਰਾਂ ਤੇ ਕਿਸਾਨੀ ਦੇ ਝੰਡੇ ਲਗਾ ਕੇ ਟੋਲ ਪਲਾਜੇ ਤੋਂ ਮੌਜਾਂ ਲਈਆਂ ਸਨ, ਕਿਸਾਨਾਂ ਵੱਲੋਂ ਧਰਨੇ ਤੇ ਲਾਏ ਲੰਗਰਾਂ ਨੂੰ ਫਾਈਵ ਸਟਾਰ ਦੇ ਲੰਗਰ ਦੱਸਣ ਵਾਲੇ, ਟਰਾਲੀਆਂ ਟਰੈਕਟਰਾਂ ਨੂੰ ਐਸ਼ੋ ਇਸਰਤ ਦਾ ਪ੍ਰਬੰਧ ਦੱਸਣ ਵਾਲੀ ਕੁਤੀੜ ਹੁਣ ਕਿੱਥੇ ਮਰ ਗਏ ਹੈ
😞 ਇਹਨਾਂ ਨੂੰ ਇੱਕ ਵਾਰ ਆ ਕੇ ਅਸਲ ਕਿਸਾਨ ਜਰੂਰ ਵੇਖਣਾ ਚਾਹੀਦਾ ਹੈ, ਅੱਧੇ ਤੋਂ ਵੱਧ ਮਾਝਾ ਤੇ ਕੁਝ ਹਿਸਾ ਦੁਆਬਾ ਮਾਲਵਾ 3 ਦਰਿਆਵਾਂ ਦੀ ਮਾਰ ਕਾਰਨ ਡੁੱਬਿਆ ਪਿਆ ਹੈ, ਲੋਕਾਂ ਦੇ ਬੇਸ਼ਕੀਮਤੀ ਮਕਾਨ, ਟਰੈਕਟਰ, ਮੱਝਾਂ ਗਾਵਾਂ ਅਤੇ ਹੋਰ ਕੀਮਤੀ ਸਮਾਨ ਪਾਣੀ ਕਾਰਨ ਬਰਬਾਦ ਹੋ ਚੁੱਕਾ ਹੈ,
👉🏻 ਮੁਹੰਮਦ ਗਜਨਵੀ, ਗੌਰੀ, ਅਬਦਾਲੀ ਤੋਂ ਲੈ ਕੇ ਪਾਕਿਸਤਾਨ ਨਾਲ 3 ਜੰਗਾਂ ਝੱਲਣ ਵਾਲਾ ਮਾਝਾ ਅੱਜ ਆਪਣੇ ਹੀ ਦੇਸ਼ ਦੇ ਡੈਮਾਂ ਵੱਲੋਂ ਛੱਡੇ ਵਾਟਰ ਬੰਬ ਪਾਣੀ ਨਾਲ ਲੜ ਰਿਹਾ ਹੈ, ਪਹਿਲਾਂ ਵਾਂਗ ਨੁਕਸਾਨ ਤਾਂ ਬਹੁਤ ਹੋਵੇਗਾ ਪਰ ਇਹ ਗੁਰੂਆਂ, ਸ਼ਹੀਦਾਂ ਦੀ ਧਰਤੀ ਹੈ ਪਹਿਲਾਂ ਵਾਂਗ ਹੀ ਮਾਝੇ ਦੀ ਇਸ ਵਿੱਚ ਵੀ ਫਤਿਹ ਹੋਵੇਗੀ,ਬਸ ਗੁਰੂ ਅੱਗੇ ਬੇਨਤੀ ਕਰਦੇ ਰਹੋ, ਭਰਾਵਾਂ ਦਾ ਸਾਥ ਦਿੰਦੇ ਰਹੇ
🙏🙏 ਗੁਰੂ ਕਿਰਪਾ ਕਰੇ ਜਿੰਨੀ ਤੇਜੀ ਨਾਲ ਇਹ ਪਾਣੀ ਆਇਆ ਹੈ ਉਨੀ ਹੀ ਤੇਜ਼ੀ ਨਾਲ ਖੇਤਾਂ ਵਿੱਚੋਂ ਨਿਕਲ ਜਾਵੇ
👉🏻 ਜੋ ਮਾਲੀ ਆਰਥਿਕ ਅਤੇ ਜਾਨੀ ਨੁਕਸਾਨ ਹੋਇਆ ਹੈ ਜਾਂ ਹੋਵੇਗਾ ਉਸਦਾ ਜਿੰਮੇਵਾਰ ਕੌਣ ਹੈ, ਹੁਣ ਕਿਥੇ ਗਏ ਉਹ ਪਾਣੀ ਦੀ ਰਾਜਨੀਤੀ ਕਰਕੇ ਵੋਟਾਂ ਬਟੋਰਨ ਵਾਲੇ, ਨਹਿਰੀ ਪਾਣੀ ਵੰਡਣ ਦਾ ਹੁਕਮ ਦੇਣ ਵਾਲੇ
👉🏻 ਕਰੋੜਾਂ ਰੁਪਏ ਹੜ ਰੋਕੂ ਪ੍ਰਬੰਧ ਲਈ ਕੇਂਦਰ ਸਰਕਾਰ ਵੱਲੋਂ ਆਏ ਕਿੱਥੇ ਖਰਚਾ ਹੋਇਆ ਕਿਸੇ ਕੋਲ ਕੋਈ ਜਵਾਬ ਨਹੀਂ
👉🏻 ਪੰਜਾਬ ਦੀਆਂ ਲਗਭਗ ਸਾਰੀਆਂ ਡਰੇਨਾਂ ਅਤੇ ਨਾਲਿਆਂ ਦੀ ਕਈ ਦਹਾਕਿਆਂ ਤੋਂ ਸਫਾਈ ਅਤੇ ਮੁਰੰਮਤ ਨਹੀਂ ਹੋਈ
👉🏻 ਧੁੱਸੀ ਬੰਨ੍ਹ ਮਜਬੂਤ ਕਰਨ ਲਈ ਜ਼ਿਲ੍ਹਾ ਪੱਧਰ ਤੇ ਜਾਂ ਸਟੇਟ ਪੱਧਰ ਤੇ ਸਿਰਫ ਹਵਾ ਵਿੱਚ ਹੀ ਗੱਲਾਂ ਕੀਤੀਆਂ ਗਈਆਂ ਗਰਾਊਂਡ ਲੈਵਲ ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਖੈਰ ਇਥੇ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਪੰਜਾਬੀਆਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ ਬੜੀ ਛੇਤੀ ਭੁੱਲ ਜਾਂਦੇ ਹਨ
🛰️🛰️🛰️⛈️⛈️ ਗੱਲ ਕਰੀਏ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦੀ, ਹਰਿਆਣਾ ਰਾਜਸਥਾਨ ਸੀਮਾ ਤੇ ਬੱਦਲਾਂ ਦਾ ਜਮਾਵੜਾ ਅੱਧੀ ਰਾਤ ਤੋਂ ਬਾਅਦ ਪਟਿਆਲਾ ਸਾਈਡ ਤੋਂ ਪੰਜਾਬ ਵਿੱਚ ਦਾਖਲ ਹੋਵੇਗਾ ਇਸ ਨਾਲ ਬਰਨਾਲਾ ਸੰਗਰੂਰ ਪਟਿਆਲਾ, ਲੁਧਿਆਣਾ, ਮੋਗਾ ਜਲੰਧਰ ਹੁਸ਼ਿਆਰਪੁਰ ਤਰਨਤਾਨ ਅੰਮ੍ਰਿਤਸਰ ਗੁਰਦਾਸਪੁਰ ਅਤੇ ਫਿਰੋਜਪੁਰ ਜਿਲਿਆਂ ਵਿੱਚ ਏਰੀਆ ਛੱਡ ਛੱਡ ਕੇ ਦਰਮਿਆਨੀ ਬਾਰਿਸ਼ ਦੇ ਛੜਾਕੇ ਲੱਗ ਸਕਦੇ ਹਨ, ਇਹਨਾਂ ਦੱਸੇ ਹੋਏ ਹਿੱਸਿਆਂ ਤੋਂ ਬਿਨਾਂ ਵੀ ਕੁਝ ਥਾਵਾਂ ਤੇ ਛੜਾਕਿਆਂ ਦੀ ਸੰਭਾਵਨਾ ਰਹਿ ਸਕਦੀ ਹੈ, ਧੁੱਪ ਤੇ ਬੱਦਲਵਾਈ ਦਾ ਇਹ ਰੂਪ ਪੂਰਾ ਦਿਨ ਦੇਖਣ ਨੂੰ ਮਿਲੇਗਾ, ਕੁਝ ਥਾਵਾਂ ਤੇ ਗਰਜ ਚਮਕ ਅਤੇ ਤੇਜ਼ ਹਵਾ ਦਾ ਪ੍ਰਭਾਵ ਵੀ ਰਹੇਗਾ, ਕਿਸੇ ਵਿਸ਼ੇਸ਼ ਮੌਸਮੀ ਬਦਲਾਅ ਦੇ ਦੁਬਾਰਾ ਅਪਡੇਟ ਦੇਵਾਂਗੇ, ਗੁਰੂ ਸਾਹਿਬ ਸਭ ਦਾ ਭਲਾ ਕਰਨ
7.45pm
ਵੀਰਵਾਰ
28 ਅਗਸਤ 2025