Baba Bidhi Chand Dairy & Agriculture Farms

Baba Bidhi Chand Dairy & Agriculture Farms Contact information, map and directions, contact form, opening hours, services, ratings, photos, videos and announcements from Baba Bidhi Chand Dairy & Agriculture Farms, Dairy Farm, VPO sursingh, Tarn Taran.

23/05/2024

ਅੱਗਮੁਕਤ ਵਾਹੀ..ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਦੇ ਹੀਰੇ ਕਿਸਾਨ ਆਪਣੇ ਖੇਤਾਂ ਨੂੰ ਅੱਗ ਤੋਂ ਬਚਾਉਣ ਲਈ ਜੱਦੋਜਹਿਦ ਚ ਲੱਗੇ ਹੋਏ ਹਨ...
ਸਾਨੂੰ ਅਜੇ ਤੱਕ ਸਮਝ ਨਹੀਂ ਆਇਆ ਕੇ ਕਣਕ ਦੇ ਨਾੜ ਨੂੰ ਕਿਉਂ ਸਾੜ੍ਹਿਆ ਜਾਂਦਾ ਨਾ ਹੀ ਕੋਈ ਦਲੀਲ ਪੂਰਵਕ ਇਸਦਾ ਜਵਾਬ ਦੇ ਸਕਿਆ ਹੈ..
ਸਾਡੇ ਖੇਤੀ ਕਾਰਜ ਕੁਦਰਤ ਤੋਂ ਉਲਟ ਚੱਲ ਰਹੇ ਹਨ..
ਠੰਡ ਵਿੱਚ ਜਦੋਂ ਜ਼ਮੀਨ ਨੂੰ ਬਿਲਕੁੱਲ ਬੇਲੋੜਾ ਵਾਹੁਣ ਦੀ ਜਰੂਰਤ ਨਹੀਂ ਹੁੰਦੀ ਅਤੇ ਪਰਾਲੀ ਨਾਲ਼ ਮਲਚ ਕਰਕੇ ਨਿੱਘਾ ਕਰਕੇ ਜ਼ੀਰੋ ਟੇਲ ਬਿਜਾਈ ਕਮਾਲ ਕਰ ਰਹੀ ਹੈ ਤਾਂ ਅਸੀਂ ਪਰਾਲੀ ਸਾੜ ਕੇ ਜ਼ਮੀਨ ਵਾਹ ਰਹੇ ਹੁੰਦੇ ਹਾਂ..

ਸਾਰੇ ਸਾਲ ਚ ਗਰਮੀਆਂ ਚ ਹੀ ਕਣਕ ਦੀ ਫਸਲ ਤੋਂ ਬਾਦ ਜ਼ਮੀਨ ਨੂੰ ਅਰਾਮ ਅਤੇ ਸੁੱਕੀ ਧੁੱਪ ਦੀ ਸਰਵਿਸ ਦੀ ਲੋੜ ਹੁੰਦੀ ਮਤਲਬ ਇਹ ਕੇ ਤੂੜੀ ਬਣਾਉਣ ਤੋਂ ਬਾਦ ਪੈਲੀ ਨੂੰ ਸੁੱਕੀ ਵਾਹ ਕੇ ਨਮੀ ਰਹਿਤ ਧੁੱਪ ਅਤੇ ਹਵਾ ਲੱਗਣ ਲਈ ਛੱਡਣਾ ਹੁੰਦਾ ਪਰ ਅਸੀਂ ਨਾੜ ਨੂੰ ਸਾੜ ਕੇ ਜ਼ਮੀਨ ਵਿਚਲੇ ਸਾਰੇ ਸੂਖਮ ਤੱਤ ਖ਼ਤਮ ਕਰਕੇ ਪੱਥਰ ਵਾਂਗ ਨਿਰਜੀਵ ਕਰ ਦੇਂਦੇ ਹਾਂ ਅਤੇ ਰਹਿੰਦੀ ਕਸਰ ਉੱਪਰੋਂ ਪੈਲੀ ਠੰਡੀ ਕਰਨ ਦੇ ਨਾਮ ਉੱਤੇ ਪਾਣੀ ਨਾਲ਼ ਡੋਬ ਦਿੰਦੇ ਹਾਂ ਜੋ ਸਿਰਫ ਉੱਲੀਆਂ, ਕੀੜਿਆਂ ਅਤੇ ਨਦੀਨਾਂ ਦੇ ਮਾਫਿਕ ਆਉਂਦਾ...
ਪਰਾਲੀ ਵਿਚਲੀ ਪੋਟਾਸ਼ ਅਤੇ ਨਾੜ ਵਿਚਲੀ ਫਾਸਫੋਰਸ ਕਿਸ ਭਾਅ ਪੈ ਰਹੀ ਕਿਸੇ ਕੋਲ ਸੋਚਣ ਦੀ ਵੇਹਲ ਨਹੀਂ..
ਇਸ ਉਲਟੇ ਦਿਮਾਗ ਨਾਲ਼ ਕੀਤੇ ਜਾ ਰਹੇ ਉਲਟੇ ਚੱਕਰ ਨਾਲ਼ ਕੁਦਰਤ ਦਾ ਸੰਤੁਲਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਉਲਟਦੀ ਜਾ ਰਹੀ ਹੈ ਜੋ ਅੱਗੇ ਜਾਕੇ ਬਹੁਤ ਕੁਝ ਉਲਟਾਵੇਗੀ..

ਬਨਸਪਤੀ, ਮਿੱਟੀ ਅਤੇ ਜੀਵ ਜੰਤੂਆਂ ਦਾ ਜਿੰਨਾ ਨੁਕਸਾਨ ਅੱਗ ਨੇ ਮਈ ਵਿੱਚ ਕੀਤਾ ਹੈ ਇਸਦਾ ਖਮਿਆਜ਼ਾ ਅਵੱਸ਼ ਭੁਗਤਣਾ ਪਏਗਾ.. ਮਈ ਤਾਂ ਜ਼ਮੀਨ ਲਈ " ਮਾਈ " ਰੂਪ ਮਹੀਨਾ ਸੀ ਪਰ ਅਸੀਂ " ਮੋਈ "ਚ ਤਬਦੀਲ ਕਰ ਦਿੱਤਾ ਹੈ..

ਕਦੇ ਕਿਸੇ ਨੇ ਸੋਚਿਆ ਸੀ ਕੇ ਪੰਜ ਆਬਾਂ ਦੀ ਧਰਤੀ ਆਬ ਆਬ ਕਰ ਮੋਏਗੀ ਪਰ ਅਸੀਂ ਪੂਰਾ ਜ਼ੋਰ ਲਗਾ ਕੇ ਭਗਤ ਪੂਰਣ ਸਿੰਘ ਦੀਆਂ ਸਿਰਫ ਪੰਜਾਹ ਸਾਲ ਪਹਿਲਾਂ ਕੀਤੀਆਂ ਭਵਿੱਖਬਾਣੀਆ ਸੱਚ ਸਾਬਿਤ ਕਰ ਦਿੱਤੀਆਂ ਹਨ.. ਏਦਾਂ ਤੇ ਕੋਈ ਕਿਰਾਏ ਦੇ ਘਰ ਨਾਲ਼ ਵੀ ਨਹੀਂ ਕਰਦਾ..

ਸਾਨੂੰ ਦਿਮਾਗੀ ਰੂਪ ਚ ਪਿੰਗਲਿਆਂ ਨੂੰ ਕਿਹੜੇ ਪਿੰਗਲਵਾੜੇ ਚ ਪਨਾਹ ਮਿਲੇਗੀ?
ਸਤਿਗੁਰ ਹੀ ਜਾਣਦਾ ਹੈ..

ਵਾਤਾਵਰਨ ਪੱਖੀ ਖੇਤੀ ਕਰਨ ਵਾਲਿਆਂ ਨੂੰ ਸਲੂਟ..
ਜਿਹੜ੍ਹੇ ਸਭ ਕੁਝ ਜਾਣਦੇ ਬੁੱਝਦੇ ਹੋਏ ਚੁੱਪ, ਮੂਕਦਰਸ਼ਕ ਅਤੇ ਤਮਾਸ਼ਬੀਨ ਹਨ ਉਹਨਾਂ ਨੂੰ ਅਗਲੀ ਪੀੜ੍ਹੀ ਜਰੂਰ ਪੁੱਛੇਗੀ ---

ਤੂ ਇਧਰ ਉਧਰ ਕੀ ਨਾ ਬਾਤ ਕਰ
ਜੇ ਬਤਾ ਕੇ ਕਾਫ਼ਿਲਾ ਕਿਉਂ ਲੁਟਾ
ਹਮੇਂ ਰਾਹਜ਼ਨੋ ਪੇ ਮਲਾਲ ਨਹੀਂ
ਤੇਰੀ ਰਹਿਬਰੀ ਪਰ ਸਵਾਲ ਹੈ...

ਜਾਗੋ ਮੇਰੀ ਕੌਮ ਦੇ ਰਹਿਬਰੋ..

27/09/2022

Address

VPO Sursingh
Tarn Taran
143302

Telephone

+91 99150 71007

Website

Alerts

Be the first to know and let us send you an email when Baba Bidhi Chand Dairy & Agriculture Farms posts news and promotions. Your email address will not be used for any other purpose, and you can unsubscribe at any time.

Share

Category